ਪੰਜਾਬੀ ਯੂਨੀਵਰਸਿਟੀ, ਪਟਿਆਲਾ ਦੇ ਧਿਆਨ ਵਿੱਚ ਆਇਆ ਹੈ ਕਿ ਕੁਝ ਫ਼ਰਜ਼ੀ ਵੈੱਬਸਾਈਟਾਂ ਅਤੇ ਐਪ ਯੂਨੀਵਰਸਿਟੀ
ਬਾਰੇ ਗੁਮਰਾਹਕੁਨ ਜਾਣਕਾਰੀ ਪ੍ਰਦਾਨ ਕਰ ਰਹੀਆਂ ਹਨ। ਇਨ੍ਹਾਂ ਵਿਚੋਂ ਕੁੱਝ ਗ਼ਲਤ ਇਰਾਦੇ ਨਾਲ ਅਧਿਕਾਰਤ
ਵੈੱਬਸਾਈਟ ਵਜੋਂ ਧੋਖਾ ਦੇ ਸਕਦੀਆਂ ਹਨ ਜੋ ਅਸਲ ਵਿੱਚ ਕਿਸੇ ਵੱਖਰੇ ਵਿਅਕਤੀ ਜਾਂ ਸੰਸਥਾ ਦੁਆਰਾ ਬਣਾਈਆਂ
ਗਈਆਂ ਹਨ। ਇਹ ਵੈੱਬਸਾਈਟਾਂ ਯੂਨੀਵਰਸਿਟੀ ਦੀ ਅਧਿਕਾਰਤ ਵੈੱਬਸਾਈਟ ਦੇ ਡਿਜ਼ਾਈਨ ਨੂੰ ਅਪਣਾਉਂਦੀਆਂ
ਹਨ, ਅਤੇ ਇਹਨਾਂ ਦਾ ਕਈ ਵਾਰੀ ਰਲਦਾ-ਮਿਲਦਾ URL (ਫਿਸ਼ਿੰਗ ਵੈੱਬਸਾਈਟ) ਹੁੰਦਾ ਹੈ। ਅੱਜ ਫਿਸ਼ਿੰਗ
ਸਕੀਮਾਂ ਸੰਭਾਵੀ ਤੌਰ 'ਤੇ ਪਹਿਲਾਂ ਨਾਲੋਂ ਜ਼ਿਆਦਾ ਖ਼ਤਰਨਾਕ ਹਨ ਅਤੇ ਇਹ ਇੱਕ ਗੰਭੀਰ ਖ਼ਤਰਾ ਪੈਦਾ
ਕਰ ਸਕਦੀਆਂ ਹਨ ਕਿਉਂ ਕਿ ਇਹ ਵੈੱਬਸਾਈਟ ਦੀ "ਸ਼ੈਡੋ ਕਾਪੀ" ਬਣਾਉਂਦੀਆਂ ਹਨ ਅਤੇ ਪੀੜਤ ਦੇ ਸਾਰੇ
ਟਰੈਫ਼ਿਕ ਨੂੰ ਹਮਲਾਵਰ ਦੀ ਮਸ਼ੀਨ ਵਿੱਚੋਂ ਲੰਘਾ ਕੇ ਸੰਵੇਦਨਸ਼ੀਲ ਜਾਣਕਾਰੀ ਪ੍ਰਾਪਤ ਕਰਦੀਆਂ ਹਨ।
ਪੰਜਾਬੀ ਯੂਨੀਵਰਸਿਟੀ, ਪਟਿਆਲਾ ਸਾਰੇ ਵਰਤੋਂਕਾਰਾਂ ਨੂੰ ਸਾਵਧਾਨ ਕਰਦੀ ਹੈ ਕਿ ਅਜਿਹੀਆਂ ਵੈੱਬਸਾਈਟਾਂ
ਜਾਂ ਐਪ 'ਤੇ ਔਨਲਾਈਨ ਜਵਾਬ ਦੇਣ ਦੇ ਨਤੀਜੇ ਵਜੋਂ ਮਹੱਤਵਪੂਰਨ ਨਿੱਜੀ ਜਾਣਕਾਰੀ ਦੀ ਦੁਰਵਰਤੋਂ ਹੋ
ਸਕਦੀ ਹੈ। ਸਪਸ਼ਟ ਕੀਤਾ ਜਾਂਦਾ ਹੈ ਕਿ ਅਜਿਹੀਆਂ ਵੈੱਬਸਾਈਟਾਂ ਅਤੇ ਐਪ ਦਾ ਪੰਜਾਬੀ ਯੂਨੀਵਰਸਿਟੀ,
ਪਟਿਆਲਾ ਨਾਲ ਕੋਈ ਸਬੰਧ ਨਹੀਂ ਹੈ। ਜੇਕਰ ਤੁਸੀਂ ਹੇਠ ਲਿਖੀਆਂ ਵੈੱਬਸਾਈਟਾਂ ਤੋਂ ਇਲਾਵਾ ਕੋਈ ਹੋਰ
ਵੈੱਬਸਾਈਟ ਦੇਖਦੇ ਹੋ ਜੋ ਪੰਜਾਬੀ ਯੂਨੀਵਰਸਿਟੀ, ਪਟਿਆਲਾ ਦੀ ਸਮਗਰੀ ਨੂੰ ਪ੍ਰਦਰਸ਼ਿਤ ਕਰਦੀ ਹੈ, ਤਾਂ
ਕਿਰਪਾ ਕਰਕੇ adminwebsite@pbi.ac.in 'ਤੇ ਰਿਪੋਰਟ ਕਰਨ ਹਿਤ ਬੇਨਤੀ ਹੈ ਜੀ।
ਪੰਜਾਬੀ ਯੂਨੀਵਰਸਿਟੀ, ਪਟਿਆਲਾ ਸਪੱਸ਼ਟ ਕਰਦੀ ਹੈ ਕਿ ਯੂਨੀਵਰਸਿਟੀ ਬਾਰੇ ਸਾਰੀ ਜਾਣਕਾਰੀ ਹੇਠਾਂ ਦਿੱਤੀਆਂ
ਅਧਿਕਾਰਤ ਵੈੱਬਸਾਈਟਾਂ 'ਤੇ ਪ੍ਰਕਾਸ਼ਿਤ ਕੀਤੀ ਜਾ ਰਹੀ ਹੈ।