Additional Subject
For B.A. (Additional Private) All Semesters (Dec/May)
ਕਿਰਪਾ ਕਰਕੇ, ਅਰਜ਼ੀ ਫਾਰਮ ਭਰਨ ਤੋਂ ਪਹਿਲਾਂ ਨਿਰਦੇਸ਼ਾਂ ਨੂੰ ਧਿਆਨ ਨਾਲ ਪੜ੍ਹੋ। ਪ੍ਰੀਖਿਆ ਫਾਰਮ ਪਾਤਰਤਾ ਚੈਕ ਕਰਨ ਉਪਰੰਤ ਹੀ ਭਰੋ। ਪਾਤਰਤਾ ਚੈਕ ਕਰਨ ਲਈ ਪ੍ਰੀਖਿਆ ਨਾਲ ਸੰਬੰਧਿਤ ਸਿਲੇਬਸ, ਅਧਿਆਦੇਸ਼, ਸਟੈਚੂਟਸ, ਸੂਚਨਾਵਾਂ ਅਤੇ ਹਦਾਇਤਾਂ ਚੰਗੀ ਤਰ੍ਹਾਂ ਪੜ੍ਹੋ ਅਤੇ ਆਪਣੇ ਕੋਲ ਰੱਖੋ।
- ਬੀ.ਏ. ਐਡੀਸ਼ਨਲ ਦੀ ਪ੍ਰੀਖਿਆ ਬਠਿੰਡਾ, ਫਰੀਦਕੋਟ, ਮੋਹਾਲੀ, ਪਟਿਆਲਾ, ਰੋਪੜ, ਸੰਗਰੂਰ ਦੇ ਪ੍ਰੀਖਿਆ ਕੇਂਦਰਾਂ ਵਿੱਚ ਦਿੱਤੀ ਜਾ ਸਕਦੀ ਹੈ।
- ਬੀ.ਏ. ਐਡੀਸ਼ਨਲ ਦੀ ਪ੍ਰੀਖਿਆ ਲਈ ਬਾਕੀ ਸ਼ਰਤਾਂ ਦੀ ਪੂਰਤੀ ਕਰਨ ਵਾਲੇ ਪੰਜਾਬ ਯੂਨੀਵਰਸਿਟੀ, ਚੰਡੀਗੜ੍ਹ ਅਤੇ ਪੰਜਾਬ ਰਾਜ ਦੀਆਂ ਯੂਨੀਵਰਸਿਟੀਆਂ ਦੇ ਗ੍ਰੈਜੂਏਟਸ ਹੀ ਇਹ ਪ੍ਰੀਖਿਆ ਦੇ ਸਕਦੇ ਹਨ। ਐਡੀਸ਼ਨਲ ਵਿਸ਼ੇ ਲਈ ਕੇਵਲ ਇੱਕੋ ਫਾਰਮ ਤੇ ਫੀਸ ਪ੍ਰਤੀ ਸਮੈਸਟਰ ਦੇਣੀ ਹੋਵੇਗੀ। ਪ੍ਰੈਕਟੀਕਲ ਵਿਸ਼ੇ ਵਿੱਚ ਐਡੀਸ਼ਨਲ ਪ੍ਰੀਖਿਆ ਨਹੀਂ ਦਿੱਤੀ ਜਾ ਸਕਦੀ। ਦੋ ਵਿਸ਼ਿਆਂ ਦੀ ਪ੍ਰੀਖਿਆ ਵੀ ਸਮੈਸਟਰ ਸਿਸਟਮ ਅਧੀਨ ਦਿੱਤੀ ਜਾ ਸਕਦੀ ਹੈ। ਬਸ਼ਰਤੇ ਕਿ ਪੇਪਰਾਂ ਦੀ ਮਿਤੀ ਆਪਸ ਵਿੱਚ ਨਾ ਟਕਰਾਵੇ। ਟਕਰਾਅ ਦੀ ਸੂਰਤ ਵਿੱਚ ਵਿਦਿਆਰਥੀ ਨੂੰ ਕੋਈ ਲਾਭ ਨਹੀਂ ਦਿੱਤਾ ਜਾਵੇਗਾ।
- ਜਿਹੜੇ ਪ੍ਰੀਖਿਆਰਥੀ ਪਹਿਲਾਂ ਤੋਂ ਪੰਜਾਬੀ ਯੂਨੀਵਰਸਿਟੀ ਨਾਲ ਰਜਿਸਟਰਡ ਹੁੰਦੇ ਹਨ, ਉਹ ਪ੍ਰੀਖਿਆ ਫੀਸ ਨਾਲ ਨਿਰਧਾਰਿਤ ਰਜਿਸਟਰ੍ਰੇਸ਼ਨ ਫੀਸ ਜਰੂਰ ਭਰਨ। ਪੰਜਾਬ ਰਾਜ ਦੀਆਂ ਹੋਰ ਯੂਨੀਵਰਸਿਟੀਆਂ ਤੋਂ ਆਏ ਪ੍ਰੀਖਿਆਰਥੀ ਆਪਣੇ ਅਸਲ ਦਸਤਾਵੇਜ਼ ਅਤੇ ਮਾਈਗ੍ਰੇਸ਼ਨ ਸਰਟੀਫਿਕੇਟ ਆਨਲਾਈਨ ਫਾਰਮ ਨਾਲ ਸਕੈਨ ਕਾਪੀ ਨੱਥੀ ਕਰਨਗੇ ਤੇ ਅਸਲ ਰੂਪ ਵਿੱਚ ਵੀ ਸਰਟੀਫਿਕੇਟ ਤੇ ਮਾਈਗ੍ਰੇਸ਼ਨ ਯੂਨੀਵਰਸਿਟੀ ਪ੍ਰੀਖਿਆ ਸ਼ਾਖਾ ਵਿੱਚ ਸੰਬੰਧਿਤ ਬ੍ਰਾਂਚ ਵਿੱਚ ਜਮ੍ਹਾਂ ਕਰਵਾਉਣਗੇ।
- ਵਿਦਿਆਰਥੀ ਪ੍ਰੀਖਿਆ ਸਬੰਧੀ ਡੇਟਸ਼ੀਟ ਤੇ ਹੋਰ ਪ੍ਰੀਖਿਆ ਸੰਬੰਧੀ ਜੁੜਨ ਵਾਲੀਆਂ ਸਾਰੀਆਂ ਜਾਣਕਾਰੀਆਂ ਲਈ ਯੂਨੀਵਰਸਿਟੀ ਦੀ ਵੈਬਸਾਈਟ ਸਮੇਂ ਸਿਰ ਚੈਕ ਕਰਦਾ ਰਹੇਗਾ।
- ਵਿਦਿਆਰਥੀ ਚਾਹੇ ਉਹ ਸਲਾਨਾ ਪ੍ਰਣਾਲੀ ਨਾਲ ਜਾਂ ਸਮੈਸਟਰ ਸਿਸਟਮ ਰਾਹੀਂ ਆਪਣੀ ਗ੍ਰੇਜੂਏਸ਼ਨ ਦੀ ਪੜ੍ਹਾਈ ਪੂਰੀ ਕਰਦਾ ਹੈ, ਉਹ ਪ੍ਰਾਈਵੇਟ, ਸਮੈਸਟਰ ਸਿਸਟਮ ਰਾਹੀਂ ਹੀ ਪ੍ਰੀਖਿਆ ਦੇਣ ਦੇ ਯੋਗ ਹੋਵੇਗਾ। ਪੁਰਾਣਾ ਸਿਲੇਬਸ ਕਿਸੀ ਵੀ ਸੂਤਰ ਵਿੱਚ ਲਾਗੂ ਨਹੀਂ ਹੋਵੇਗਾ। ਉਹਨਾਂ ਨੂੰ ਪ੍ਰਾਈਵੇਟ ਚਲੰਤ ਸਿਲੇਬਸ ਹੀ ਲਾਗੂ ਹੋਵੇਗਾ।
- ਕਿਸੇ ਪੱਖੋਂ ਵੀ ਭਰਿਆ ਅਧੂਰਾ ਦਾਖਲਾ ਫਾਰਮ, ਬਣਦੀ ਫੀਸ/ਜੁਰਮਾਨਾ ਫੀਸ ਘੱਟ ਭਰਨ ਕਾਰਨ, ਦੂਜੀਆਂ ਯੂਨੀਵਰਸਿਟੀਆਂ ਤੋਂ ਪਾਸ ਕੀਤੀ ਹੇਠਲੀ ਪ੍ਰੀਖਿਆ ਦੇ ਅਸਲ ਦਸਤਾਵੇਜ਼, ਸਮੇਤ ਮਾਈਗ੍ਰੇਸ਼ਨ ਆਦਿ ਦਾਖਲਾ ਫਾਰਮ ਨਾਲ ਨਾ ਭੇਜਣ ਜਾਂ ਦੇਰੀ ਨਾਲ ਭੇਜਣੀ ਤਰੁੱਟੀ ਕਾਰਨ ਲੋੜੀਂਦੀ ਫੀਸ/ਬਕਾਇਆ/ਜੁਰਮਾਨੇ ਤੋਂ ਇਲਾਵਾ ਨਿਰਧਾਰਿਤ ਤਰੁੱਟੀ ਫੀਸ ਵੱਖਰੀ ਲਈ ਜਾਵੇਗੀ ਅਤੇ ਇਹ ਤਰੁੱਟੀ ਦੂਰ ਕਰਵਾਉਣ ਉਪਰੰਤ ਹੀ ਰੋਲ ਨੰਬਰ ਜਾਰੀ ਕੀਤਾ ਜਾਵੇਗਾ।
- ਕਿਸੇ ਵੀ ਕਾਰਨ ਕਰਕੇ ਇੱਕ ਵਾਰ ਜਮ੍ਹਾਂ ਕਰਵਾਈ ਗਈ ਫੀਸ ਵਾਪਸ ਨਹੀਂ ਹੋ ਸਕੇਗੀ ਭਾਵੇਂ ਪ੍ਰੀਖਿਆਰਥੀ ਪਾਤਰਤਾ ਨਾ ਵੀ ਰੱਖਦਾ ਹੋਵੇ ਅਤੇ ਨਾ ਹੀ ਉਹ ਫੀਸ ਅੱਗੋਂ ਹੋਣ ਵਾਲੀ ਕਿਸੇ ਹੋਰ ਪ੍ਰੀਖਿਆ ਲਈ ਐਡਜਸਟ ਕੀਤੀ ਜਾ ਸਕੇਗੀ।
- ਜੇਕਰ ਵਿਦਿਆਰਥੀ ਦੋ ਵਿਸ਼ੇ ਅਡੀਸ਼ਨਲ ਦੇਣਾ ਚਾਹੁੰਦਾ ਹੈ ਤਾਂ ਉਹ ਇੱਕੋ ਗਰੁੱਪ ਦੇ ਦੋ ਵਿਸ਼ੇ ਨਹੀਂ ਕਰ ਸਕਦਾ।
- ਬੀ.ਏ. ਐਡੀਸ਼ਨਲ ਦਾ ਨਤੀਜਾ ਫੇਲ ਜਾਂ ਪਾਸ ਘੋਸ਼ਿਤ ਕੀਤਾ ਜਾਂਦਾ ਹੈ ਤਾਂ ਵੱਖਰਾ ਸਰਟੀਫਿਕੇਟ ਹੀ ਜਾਰੀ ਕੀਤਾ ਜਾਂਦਾ ਹੈ। ਇਸ ਦੇ ਅੰਕ ਬੀ.ਏ. ਐਡੀਸ਼ਨਲ ਦੇ ਨਿਯਮ ਅਨੁਸਾਰ ਬੀ.ਏ. ਸਮੈਸਟਰ ਵਿੱਚ ਨੰਬਰ ਨਹੀਂ ਜੋੜੇ ਜਾਂਦੇ। ਬੀ.ਏ. ਦੇ ਨੰਬਰ ਵਧਾਉਣ ਲਈ ਇੰਪਰੂਵਮੈਂਟ ਦੀ ਪ੍ਰੀਖਿਆ ਵੱਖਰੇ ਤੌਰ `ਤੇ ਦਿੱਤੀ ਜਾਂਦੀ ਹੈ ਜੀ।
ਬੀ.ਏ. ਐਡੀਸ਼ਨਲ ਦੇ ਵਿਦਿਆਰਥੀ ਆਪਣੇ ਗ੍ਰੈਜੂਏਸ਼ਨ ਦੇ ਸਰਟੀਫਿਕੇਟਾਂ ਦੀ ਫੋਟੋਕਾਪੀਆਂ ਤੇ ਪੰਜਾਬ ਰਾਜ ਦੇ ਹੋਰ ਯੂਨੀਵਰਸਿਟੀਆਂ ਦੇ ਵਿਦਿਆਰਥੀ ਅਸਲ ਗ੍ਰੈਜੂਏਸ਼ਨ ਦੇ ਸਰਟੀਫਿਕੇਟ, ਮਾਈਗਰੇਸ਼ਨ ਪੁੱਛ-ਗਿੱਛ ਤੇ ਸੂਚਨਾਂ ਕੇਂਦਰ ਤੇ ਫਾਰਮ
ਦੀ ਹਾਰਡ ਕਾਪੀ ਨਾਲ ਨੱਥੀ ਕਰਕੇ ਜਮ੍ਹਾਂ ਕਰਵਾਉਣਗੇ। ਪਾਤਰਤਾ ਨਾ ਬਣਦੀ ਸੂਰਤ ਵਿੱਚ ਫਾਰਮ ਰੱਦ ਕਰ ਦਿੱਤਾ ਜਾਵੇਗਾ।
ਨੋਟ: ਵਿਦਿਆਰਥੀ ਫਾਰਮ ਦੀ ਹਾਰਡ ਕਾਪੀ ਤੇ ਸਰਟੀਫਿਕੇਟ ਪੰਜਾਬੀ ਯੂਨੀਵਰਸਿਟੀ ਦੇ ਪਤੇ
ਅਸਿਸਟੈਂਟ ਰਜਿਸਟਰਾਰ, ਪ੍ਰੀਖਿਆ ਸ਼ਾਖਾ,
ਪੰਜਾਬੀ ਯੂਨੀਵਰਸਿਟੀ, ਪਟਿਆਲਾ
ਪਿੰਨ ਕੋਡ: 147002 ।
ਤੇ ਸਪੀਡ ਪੋਸਟ ਜਾਂ ਰਜਿਸਟਰੀ ਕਰਵਾ ਸਕਦੇ ਹਨ।
ਵਧੇਰੇ ਜਾਣਕਾਰੀ ਲਈ +91-9463681382 ਤੇ ਸੰਪਰਕ ਕਰੋ ।