Logo
Welcome to Online Examination Portal Punjabi University, Patiala

Important Instructions/ ਮਹੱਤਵਪੂਰਣ ਨਿਰਦੇਸ਼

Additional Subject

For B.Ed. (Additional)

ਕਿਰਪਾ ਕਰਕੇ, ਅਰਜ਼ੀ ਫਾਰਮ ਭਰਨ ਤੋਂ ਪਹਿਲਾਂ ਨਿਰਦੇਸ਼ਾਂ ਨੂੰ ਧਿਆਨ ਨਾਲ ਪੜ੍ਹੋ। ਪ੍ਰੀਖਿਆ ਫਾਰਮ ਪਾਤਰਤਾ ਚੈਕ ਕਰਨ ਉਪਰੰਤ ਹੀ ਭਰੋ। ਪਾਤਰਤਾ ਚੈਕ ਕਰਨ ਲਈ ਪ੍ਰੀਖਿਆ ਨਾਲ ਸੰਬੰਧਿਤ ਸਿਲੇਬਸ, ਅਧਿਆਦੇਸ਼, ਸਟੈਚੂਟਸ, ਸੂਚਨਾਵਾਂ ਅਤੇ ਹਦਾਇਤਾਂ ਚੰਗੀ ਤਰ੍ਹਾਂ ਪੜ੍ਹੋ ਅਤੇ ਆਪਣੇ ਕੋਲ ਰੱਖੋ।

  1. ਬੀ.ਐਡ ਅਡੀਸ਼ਨਲ ਇੱਕ ਆਰਜੀ ਦਾਖਲਾ ਹੈ ਜੋ ਕੇਵਲ ਪੰਜਾਬੀ ਯੂਨੀਵਰਸਿਟੀ ਪਟਿਆਲਾ ਅਧੀਨ ਆਉਂਦੇ ਕਾਲਜਾਂ ਅਤੇ ਸੈਂਟਰ ਫਾਰ ਡਿਸਟੈਂਸ ਐਂਡ ਔਨਲਾਈਨ ਐਜੂਕੇਸ਼ਨ ਵਿਭਾਗ ਰਾਹੀ ਵਿਦਿਆਰਥੀ ਦਾਖਲਾ ਲੈ ਸਕਦੇ ਹਨ।
  2. ਬੀ.ਐਡ ਅਡੀਸ਼ਨਲ ਕੇਵਲ ਬੀ.ਐਡ ਪਾਸ ਕਰ ਚੁੱਕੇ ਵਿਦਿਆਰਥੀ ਹੀ ਕਰ ਸਕਦੇ ਹਨ। ਜਿਹੜੇ ਵਿਸ਼ੇ ਦੀ ਅਡੀਸ਼ਨਲ ਵਿਦਿਆਰਥੀ ਕਰਨਾ ਚਾਹੁੰਦਾ ਹੈ ਉਹ ਬੀ.ਏ/ਐਮ.ਏ/ਬੀ.ਏ ਅਡੀਸ਼ਨਲ ਵਿਚ ਚੌਣਵਾ ਵਿਸ਼ਾ ਪਾਸ ਹੋਣਾ ਚਾਹੀਦਾ ਹੈ।
  3. ਬੀ.ਐਡ ਅਡੀਸ਼ਨਲ ਦੀ ਪਾਤਰਤਾ ਪ੍ਰੀਖਿਆ ਫਾਰਮ ਭਰਨ ਉਪਰੰਤ ਸਬੰਧਤ ਸੈੱਟ ਵਲੋਂ ਕੀਤੀ ਜਾਵੇਗੀ ਜਿਹੜੇ ਵਿਦਿਆਰਥੀ ਪਾਤਰਤਾ ਪੂਰੀ ਨਹੀਂ ਕਰਨਗੇ ਉਨ੍ਹਾਂ ਨੂੰ ਯੂਨੀਵਰਸਿਟੀ ਨਿਯਮਾਂ ਅਨੁਸਾਰ Not Eligible ਕਰ ਦਿੱਤਾ ਜਾਵੇਗਾ ਜਿਸ ਦੀ ਜੁੰਮੇਵਾਰੀ ਵਿਦਿਆਰਥੀ/ਕਾਲਜ ਦੀ ਆਪਣੀ ਹੋਵੇਗੀ।
  4. ਯੂਨੀਵਰਸਿਟੀ ਨਿਯਮਾਂ ਅਨੁਸਾਰ ਇਕ ਵਾਰ ਭਰੀ ਗਈ ਫੀਸ ਨਾ ਹੀ ਰੀਫੰਡ ਹੋਵੇਗੀ ਅਤੇ ਨਾ ਹੀ adjust ਹੋਵੇਗੀ।
  5. ਬੀ.ਐਡ ਅਡੀਸ਼ਨਲ ਦੀ ਪਾਤਰਤਾ ਬੀ.ਐਡ ਦੇ ਆਰਡੀਨੈਂਸ ਦੇ ਆਧਾਰ ਤੇ ਚੈਕ ਕੀਤੀ ਜਾਵੇਗੀ। ਵਿਦਿਆਰਥੀ ਆਰਡੀਨੈਸ ਵਿਚ ਕਾਲਮ—14 ਵਿਚ ਦਰਜ ਦਿੱਤੀਆਂ ਹਦਾਇਤਾ ਅਨੁਸਾਰ ਹੀ ਪ੍ਰੀਖਿਆਂ ਫਾਰਮ ਭਰਨਗੇ।
  6. ਬੀ.ਐਡ ਅਡੀਸ਼ਨਲ ਦੀ ਪਾਤਰਤਾ ਸੈਂਟਰ ਫਾਰ ਡਿਸਟੈਂਸ ਐਂਡ ਔਨਲਾਈਨ ਐਜੂਕੇਸ਼ਨ ਵਿਭਾਗ ਚਲਦੀ ਪ੍ਰਥਾ ਅਨੁਸਾਰ ਆਪਣੇ ਪੱਧਰ ਤੇ ਆਪ ਚੈਕ ਕਰਨਗੇ। ਜਿਸ ਦੀ ਜੁਮੇਵਾਰੀ ਵਿਭਾਗ ਦੀ ਆਪਣੀ ਹੋਵੇਗੀ।
  7. ਬੀ.ਐਡ ਅਡੀਸ਼ਨਲ ਦੀ ਪ੍ਰੀਖਿਆ ਫੀਸ ਪ੍ਰਤੀ ਸਮੈਸਟਰ 1490+120=1610 ਹੈ।ਅਤੇ ਸਮੈਸਟਰ ਤੀਜਾ ਜੋ ਕੇ ਕੇਵਲ ਪ੍ਰੈਕਟੀਕਲ ਵਿਸ਼ਾ ਹੈ ਉਸ ਦੀ ਪ੍ਰੀਖਿਆ ਫੀਸ 1610+550 ਪ੍ਰੈਕਟੀਕਲ ਫੀਸ ਹੈ। ਸੈਂਟਰ ਫਾਰ ਡਿਸਟੈਂਸ ਐਂਡ ਔਨਲਾਈਨ ਐਜੂਕੇਸ਼ਨ ਵਿਭਾਗ ਵਿਦਿਆਰਥੀਆ ਦੀ ਫੀਸ ਆਪਣੇ ਪੱਧਰ ਤੇ ਆਪ ਭਰਵਾਉਣਗੇ।
  8. ਬੀ.ਐਡ ਅਡੀਸ਼ਨਲ ਕਰਨ ਲਈ ਵਿਦਿਆਰਥੀ ਇਕ ਸਮੇਂ ਤੇ ਕੇਵਲ ਇੱਕ ਵਿਸ਼ੇ ਲਈ ਹੀ ਪ੍ਰੀਖਿਆਂ ਫਾਰਮ ਭਰ ਸਕਦਾ ਹੈ।
  9. ਬੀ.ਐਡ ਅਡੀਸ਼ਨਲ ਸਮੈਸਟਰ ਤੀਜਾ ਦੀ Teaching practice certificate ਜਿਹੜੇ ਸਕੂਲ ਵਿਚ ਵਿਦਿਆਰਥੀ training ਲਗਾਏਗਾ ਉਹ ਕਾਲਜ ਦੇ ਪ੍ਰਿੰਸੀਪਲ ਤੋਂ ਤਸਦੀਕ ਕਰਵਾ ਕੇ ਸਬੰਧਤ ਸੈਟ ਤੇ ਜਮ੍ਹਾ ਕਰਵਾਉਣ ਉਪਰੰਤ ਹੀ ਰੋਲ ਨੰਬਰ ਜਾਰੀ ਕੀਤੀ ਜਾਵੇਗਾ।
  10. ਜੇਕਰ ਵਿਦਿਆਰਥੀਆਂ ਨੂੰ ਬੀ.ਐਡ ਅਡੀਸ਼ਨਲ ਦਾ ਪ੍ਰੀਖਿਆਂ ਫਾਰਮ ਭਰਨ ਸਮੇਂ ਕਿਸੇ ਕਿਸਮ ਦੀ ਦਿੱਕਤ ਪੇਸ਼ ਆਉਂਦੀ ਹੈ ਤਾਂ ਰੈਗੂਲਰ ਵਿਦਿਆਰਥੀ +91-9888933418 ਅਤੇ ਡਿਸਟੈਂਸ ਐਜੂਕੇਸ਼ਨ ਦੇ ਵਿਦਿਆਰਥੀ +91-8568831680 ਤੇ ਸੰਪਰਕ ਕਰ ਸਕਦੇ ਹਨ।
  11. ਬੀ.ਐਡ ਅਡੀਸ਼ਨਲ ਕਰਨ ਵਾਲੇ ਵਿਦਿਆਰਥੀ ਬੀ.ਐਡ ਦੇ ਸਿਲੇਬਸ ਅਨੁਸਾਰ ਹੀ ਪਰੀਖਿਆ ਫਾਰਮ ਭਰਨਗੇ।
  12. ਸਿਲੇਬਸ ਅਨੁਸਾਰ ਬੀ.ਐਡ ਅਡੀਸ਼ਨਲ ਕਰਨ ਲਈ ਤਿੰਨ ਸਮੈਸਟਰਾਂ ਦੀਆ ਪਰੀਖਿਆਵਾਂ ਹੋਣਗੀਆਂ। ਸਮੈਸਟਰ ਪਹਿਲਾ ਅਤੇ ਦੂਜਾ ਦੀਆਂ ਥਿਊਰੀ ਪਰੀਖਿਆਵਾਂ ਹਨ ਅਤੇ ਸਮੈਸਟਰ ਤੀਜਾ ਦੀਆਂ ਕੇਵਲ ਪ੍ਰੈਕਟੀਕਲ ਪਰੀਖਿਆਵਾਂ ਹਨ।
  13. ਬੀ.ਐਡ ਅਡੀਸ਼ਨਲ ਦਾ ਪ੍ਰੀਖਿਆਂ ਫਾਰਮ ਭਰਨ ਉਪੰਰਤ ਵਿਦਿਆਰਥੀ ਪਾਤਰਤਾ ਚੈਕ ਕਰਵਾਉਣ ਲਈ ਸਬੰਧਿਤ ਅਸਲ ਦਸਤਾਵੇਜ਼ 15 ਅਕਤੂਬਰ ਤੋਂ ਬਾਅਦ ਜਾਂ ਪ੍ਰੀਖਿਆਵਾਂ ਸ਼ੁਰੂ ਹੋਣ ਤੋਂ ਇੱਕ ਮਹੀਨੇ ਪਹਿਲਾਂ ਤੱਕ ਚੈਕ ਕਰਵਾਉਣ ਲਈ ਖੁਦ ਆ ਸਕਦੇ ਹਨ (ਕੇਵਲ ਕੰਮ—ਕਾਜ ਵਾਲੇ ਦਿਨ) ਜਾਂ ਰਜਿਸਟਰਡ ਡਾਕ/ਕੋਰੀਅਰ ਰਾਹੀਂ ਹੇਠ ਲਿਖੇ ਪਤੇ ਤੇ ਭੇਜ ਸਕਦੇ ਹਨ। ਪਾਤਰਤਾ ਚੈਕ ਨਾ ਕਰਵਾਉਣ ਦੀ ਸੂਰਤ ਵਿਚ ਰੋਲ ਜਾਰੀ ਨਹੀ ਕੀਤਾ ਜਾਵੇਗਾ।ਜਿਸ ਦੀ ਜ਼ੰਮੇਵਾਰੀ ਵਿਦਿਆਰਥੀ ਆਪਣੀ ਹੋਵੇਗੀ।
    ਨਿਗਰਾਨ ਬੀ.ਐਡ ਅਡੀਸ਼ਨਲ, ਪ੍ਰੋਫੈਸ਼ਨਲ ਸੈੱਟ—5
    ਪ੍ਰਬੰਧਕੀ ਬਲਾਕ ਨੰਬਰ—1
    ਪ੍ਰੀਖਿਆ ਸ਼ਾਖਾ,
    ਪੰਜਾਬੀ ਯੂਨੀਵਰਸਿਟੀ, ਪਟਿਆਲਾ।
    ਪਿੰਨ ਕੋਡ: 147002 ।

ਵਧੇਰੇ ਜਾਣਕਾਰੀ ਲਈ ਰੈਗੂਲਰ ਵਿਦਿਆਰਥੀ +91-9888933418 ਅਤੇ ਡਿਸਟੈਂਸ ਐਜੂਕੇਸ਼ਨ ਦੇ ਵਿਦਿਆਰਥੀ +91-8568831680 ਤੇ ਸੰਪਰਕ ਕਰੋ ।

ਆਨਲਾਈਨ ਰਜਿਸਟ੍ਰੇਸ਼ਨ ਅਤੇ ਪ੍ਰੀਖਿਆ ਫਾਰਮ ਭਰਨ ਦੀ ਵਿਧੀ

  • ਸਟੈਪ 1. ਨਵੀਂ ਰਜਿਸਟ੍ਰੇਸ਼ਨ।
    ਨੋਟ: ਸਫਲ ਰਜਿਸਟ੍ਰੇਸ਼ਨ ਤੋਂ ਬਾਅਦ ਤੁਹਾਨੂੰ ਐਪਲੀਕੇਸ਼ਨ ਫਾਰਮ ਪ੍ਰਿੰਟ 'ਤੇ ਐਪਲੀਕੇਸ਼ਨ ਆਈਡੀ ਅਤੇ ਪਾਸਵਰਡ ਮਿਲੇਗਾ।
  • ਸਟੈਪ 2. ਵਿਦਿਆਰਥੀ ਡੈਸ਼ਬੋਰਡ 'ਤੇ ਲੌਗਇਨ ਕਰੋ ।
    1. ਐਡਿਟ ਕਰੋ (ਜੇਕਰ ਲੋੜ ਹੋਵੇ) ਅਤੇ ਰਜਿਸਟ੍ਰੇਸ਼ਨ ਫਾਰਮ ਨੂੰ ਲਾਕ ਕਰੋ ।
    2. ਭਰੋ, ਐਡਿਟ ਕਰੋ (ਜੇ ਲੋੜ ਹੋਵੇ) ਅਤੇ ਪ੍ਰੀਖਿਆ ਫਾਰਮ ਨੂੰ ਲਾਕ ਕਰੋ ।
  • ਸਟੈਪ 3. ਔਨਲਾਈਨ ਡੈਬਿਟ/ਕ੍ਰੈਡਿਟ ਕਾਰਡ/ਨੈੱਟ ਬੈਂਕਿੰਗ ਆਦਿ ਦੀ ਵਰਤੋਂ ਕਰਕੇ ਭੁਗਤਾਨ ਕਰੋ।
ਮਹੱਤਵਪੂਰਨ: ਪਹਿਲਾਂ ਤੋਂ ਹੀ ਰਜਿਸਟਰਡ ਉਮੀਦਵਾਰ ਸਟੈਪ 1 ਨੂੰ ਛੱਡ ਕੇ ਸਿਰਫ਼ ਸਟੈਪ 2 ਅਤੇ ਸਟੈਪ 3 ਦੀ ਪਾਲਣਾ ਕਰੇਗਾ।

PROCEDURE TO FILL ONLINE REGISTRATION AND EXAMINATION FORM

  • Step 1. New Registration.
    Note: You will get Application Id and Password on Application Form Print after the Successful Registration.
  • Step 2. Login to Student Dashboard
    1. Edit (if required) and Lock the Registration Form
    2. Fill, Edit (if required) and Lock the Examination Form (Papers)
  • Step 3. Make payment using Online Debit/Credit Card/ Net Banking etc.
Important: Already Registered Candidate will leave Step 1 and Follow only Step 2 and Step 3.
Select Mode
Proceed to Fill Online Application Form