Logo
Welcome to Online Examination Portal Punjabi University, Patiala

Important Instructions/ ਮਹੱਤਵਪੂਰਣ ਨਿਰਦੇਸ਼

Private UnderGraduate/ Postgraduate Courses

(For B.A./ M.A. Private Candidates)

ਪ੍ਰਾਈਵੇਟ ਤੌਰ ' ਤੇ ਬੀ.ਏ. ਕੋਰਸ ਵਿਚ ਅਪੀਅਰ ਹੋਣ ਲਈ ਪਾਤਰਤਾ/ ਜਰੂਰੀ ਹਦਾਇਤਾਂ

  1. ਹਰੇਕ ਭਾਗ/ਸਮੈਸਟਰ ਵਿਚ ਇਮਤਿਹਾਨ ਨੂੰ ਪਾਸ ਕਰਨ ਲਈ ਲੋੜੀਂਦੇ ਅੰਕਾਂ ਦੀ ਨਿਊਨਤਮ ਸੰਖਿਆ ਹਰੇਕ ਵਿਸੇ ਵਿਚ 35 ਪ੍ਰਤੀਸ਼ਤ ਹੋਵੇਗੀ। ਪ੍ਰਾਈਵੇਟ ਵਿਦਿਆਰਥੀਆਂ ਵਾਸਤੇ ਕੋਈ ਅੰਦਰੂਨੀ ਮੁਲਾਂਕਣ ਨਹੀਂ ਹੋਵੇਗਾ।
  2. ਬੀ.ਏ.1 ਦੇ ਪ੍ਰਾਈਵੇਟ ਵਿਦਿਆਰਥੀਆਂ ਦੀ ਪ੍ਰੀਖਿਆ ਯੂਨੀਵਰਸਿਟੀ ਦੇ ਅਧਿਕਾਰ ਖੇਤਰ ਅਧੀਨ ਆਉਣ ਵਾਲੇ ਕਾਲਜ/ਐਫੀਲਿਏਟਡ ਕਾਲਜਾਂ ਵਿਖੇ ਹੀ ਹੋਵੇਗੀ।
  3. ਪ੍ਰਾਈਵੇਟ ਵਿਦਿਆਰਥੀ ਪ੍ਰੈਕਟੀਕਲ ਵਿਸਾ ਨਹੀਂ ਲੈ ਸਕਦਾ।
  4. ਜਿੰਨਾਂ ਵਿਦਿਆਰਥੀਆਂ ਦੀ ਬਾਰਵੀਂ (+2) ਦੇ ਵਿਸੇ ਵਿਚ ਰੀਪੀਅਰ ਹੈ, ਉਹਨਾਂ ਵਿਦਿਆਰਥੀਆਂ ਨੂੰ ਉਸੇ ਸਾਲ ਦੀ ਸਪਲੀਮੈਂਟਰੀ ਪ੍ਰੀਖਿਆ ਵਿਚ ਆਪਣੀ ਰੀਪੀਅਰ ਦੀ ਪ੍ਰੀਖਿਆ ਨੂੰ ਪਾਸ ਕਰਨਾ ਲਾਜ਼ਮੀ ਹੋਵੇਗ, ਅਜਿਹਾ ਨਾ ਕਰਨ ਦੀ ਸੂਰਤ ਵਿਚ ਉਸ ਦਾ ਬੀ.ਏ.ਭਾਗ-1 ਕੋਰਸ ਵਿਚ ਦਾਖਲਾ ਆਪਣੇ ਆਪ ਰੱਦ ਹੋ ਜਾਵੇਗਾ।
  5. ਯੂਨੀਵਰਸਿਟੀ ਵਿਖੇ ਪ੍ਰੀਖਿਆ ਫਾਰਮ ਦੀ ਵੈਰੀਫਿਕੇਸ਼ਨ ਕਰਵਾਉਣ ਸਮੇਂ ਵਿਦਿਆਰਥੀ +2 ਦਾ ਆਪਣਾ ਅਸਲ ਸਰਟੀਫਿਕੇਟ ਲੈ ਕੇ ਆਉਣ। ਫੋਟੋਕਾਪੀ ਤੇ ਪੁਸ਼ਟੀ ਨਹੀਂ ਕੀਤੀ ਜਾਵੇਗੀ।
  6. ਜਿੰਨਾ ਵਿਦਿਆਰਥੀਆਂ ਵਲੋਂ ਬਾਰਵੀਂ (+2) ਸੀ.ਬੀ.ਐਸ.ਈ. ਬੋਰਡ ਜਾ ਕੋਈ ਕਿਸੇ ਹੋਰ ਬੋਰਡ ਤੋਂ ਕੀਤੀ ਹੈ, ਉਹ ਵਿਦਿਆਰਥੀ ਆਪਣੇ ਅਸਲ ਮਾਈਗ੍ਰੇਸ਼ਨ ਸਰਟੀਫਿਕੇਟ ਵੈਰੀਫਿਕੇਸ਼ਨ ਸਮੇਂ ਨਾਲ ਲੈ ਕੇ ਜਰੂਰ ਆਉਣ।
  7. ਪੱਕੇ ਤੋਰ ਤੇ Handicapped ਉਮੀਦਵਾਰਾਂ ਨੂੰ ਪ੍ਰੀਖਿਆ ਫੀਸ ਤੋਂ ਛੋਟ ਜਿਲੇ ਦੀ ਸਿਵਲ ਸਰਜਨ ਵਲੋਂ ਤਸਦੀਕ ਅਪਾਹਜ ਸਰਟੀਫਿਕੇਟ ਦੇ ਤਾਬੇ ਹੋਵੇਗੀ। (ਯੂਨੀਵਰਸਿਟੀ ਨਿਯਮਾਂ ਅਨੁਸਾਰ)
  8. ਅਯੋਗ ਘੋਸਿਤ ਹੋਣ ਦੀ ਸੂਰਤ ਵਿਚ ਜਾਂ ਕਿਸੇ ਵੀ ਸਥਿਤੀ ਵਿਚ ਪ੍ਰੀਖਿਆ ਫੀਸ/ਲੇਟ ਫੀਸ/ਵਾਧੂ ਫੀਸ ਜੋ ਇਕ ਵਾਰ ਜਮਾਂ ਕਰਵਾ ਦਿੱਤੀ ਜਾਂਦੀ ਹੈ, ਉਹ ਵਾਪਸੀਯੋਗ ਨਹੀ ਹੋਵੇਗੀ ਅਤੇ ਨਾ ਹੀ ਕਿਸੇ ਹੋਰ ਦੀ ਪ੍ਰੀਖਿਆ ਵਿਚ ਅਡਜਸਟ ਹੋਵੇਗੀ।
  9. ਪ੍ਰੀਖਿਆ ਫਾਰਮ ਵਿਚ ਕਿਸੇ ਵੀ ਤਰ੍ਹਾਂ ਦੀ ਗਲਤ ਜਾਣਕਾਰੀ ਦੇਣ ਦੀ ਸੂਰਤ ਵਿਚ ਦਾਖਲਾ ਕੈਂਸਲ ਕੀਤਾ ਜਾ ਸਕਦਾ ਹੈ, ਜਿਸ ਦੀ ਨਿਰੋਲ ਜਿੰਮੇਵਾਰੀ ਸਬੰਧਤ ਵਿਦਿਆਰਥੀ ਦੀ ਹੋਵੇਗੀ।
  10. ਪ੍ਰਾਈਵੇਟ ਤੋਰ ਤੇ ਦਾਖਲ ਹੋਏ ਵਿਦਿਆਰਥੀ ਜੇਕਰ ਸਮੈਸਟਰ-1 ਵਿਚ ਲਾਕ ਕੀਤੇ ਹੋਏ ਪੇਪਰਾਂ ਵਿਚ ਕੋਈ ਤਬਦੀਲੀ ਕਰਨਾ ਚਾਹੁੰਦੇ ਹਨ ਤਾਂ ਉਹ ਵਿਦਿਆਰਥੀ ਸਮੈਸਟਰ-1 ਦੇ ਪੇਪਰ ਸੁਰੂ ਹੋਣ ਤੋਂ ਇਕ ਮਹੀਨੇ ਪਹਿਲਾਂ ਨਿਯਮਾਂ ਅਨੁਸਾਰ ਫੀਸ ਭਰ ਕੇ ਕਰ ਸਕਦੇ ਹਨ ਅਤੇ ਜੇਕਰ ਵਿਦਿਆਰਥੀ ਆਪਣਾ ਵਿਸਾ/ਪੇਪਰ ਪ੍ਰੀਖਿਆ ਤੋਂ 20 ਦਿਨਾਂ ਪਹਿਲਾਂ ਬਦਲਣ ਲਈ ਬੇਨਤੀ ਕਰਦੇ ਹਨ ਤਾਂ ਉਹ ਵਿਦਿਆਰਥੀ ਨਿਯਮਾਂ ਅਨੁਸਾਰ ਵਿਸਾ ਬਦਲਣ ਦੀ ਫੀਸ ਭਰਨ ਤੇ ਨਾਲ ਨਾਲ ਆਪਣਾ ਬਦਲਿਆ ਹੋਇਆ ਪੇਪਰ ਉਸੇ ਪ੍ਰੀਖਿਆ ਕੇਂਦਰ ਵਿਚ ਦੇਣਗੇ, ਜਿਥੇ ਬਦਲਿਆ ਹੋਇਆ ਪੇਪਰ ਸਬੰਧਤ ਸੈੱਟ ਵਲੋਂ ਭੇਜਿਆ ਹੋਵੇਗਾ।
  11. ਬੀ.ਏ. ਭਾਗ ਪਹਿਲਾ (ਪਹਿਲਾ ਸਮੈਸਟਰ) ਪ੍ਰਾਈਵੇਟ ਦੇ ਵਿਦਿਆਰਥੀ ਪਾਤਰਤਾ ਚੈਕ ਕਰਵਾਉਣ ਲਈ ਸੰਬੰਧਿਤ ਅਸਲ ਦਸਤਾਵੇਜ਼ 15 ਅਕਤੂਬਰ ਤੋਂ ਬਾਅਦ ਜਾਂ ਪ੍ਰੀਖਿਆ ਸ਼ੁਰੂ ਹੋਣ ਤੋਂ ਇੱਕ ਮਹੀਨਾ ਪਹਿਲਾਂ ਤੱਕ ਚੈਕ ਕਰਵਾਉਣ ਲਈ ਖੁਦ ਆ ਸਕਦੇ ਹਨ (ਕੇਵਲ ਕੰਮ-ਕਾਜ ਵਾਲੇ ਦਿੱਨ) ਜਾ ਰਜਿਸਟਰਡ ਡਾਕ/ਕੋਰੀਅਰ ਰਾਹੀਂ ਹੇਠ ਲਿਖੇ ਪਤੇ ਤੇ ਭੇਜ ਸਕਦੇ ਹਨ।
    ਨਿਗਰਾਨ ਬੀ.ਏ. ਭਾਗ ਪਹਿਲਾ
    ਪ੍ਰਬੰਧਕੀ ਬਲਾਕ ਨੰਬਰ: 1
    ਪੰਜਾਬੀ ਯੂਨੀਵਰਸਿਟੀ, ਪਟਿਆਲਾ ।


ਪ੍ਰਾਈਵੇਟ ਤੌਰ ਤੇ ਐਮ.ਏ. ਵਿਚ ਦਾਖਲਾ ਲੈਣ ਲਈ ਪਾਤਰਤਾ/ ਜਰੂਰੀ ਹਦਾਇਤਾਂ

  1. ਐਮ.ਏ. ਵਿਚ ਦਾਖਲਾ ਲੈਣ ਵਾਲੇ ਵਿਦਿਆਰਥੀ ਆਪਣੇ ਜਿਸ ਕੋਰਸ ਦੇ ਆਧਾਰ ਤੇ ਐਮ.ਏ. ਵਿਚ ਦਾਖਲਾ ਲੈ ਰਹੇ ਹਨ, ਉਸਦੇ ਅਸਲ ਅੰਕ ਬਿਉਰਾ ਕਾਰਡ ਪ੍ਰੀਖਿਆ ਸ਼ਾਖਾ ਦੇ ਐਮ.ਏ. ਸੈਟ ਤੇ ਵੈਰੀਫਾਈ ਕਰਵਾਉਂਣਗੇ। ਇਸ ਤੋਂ ਇਲਾਵਾ ਪੰਜਾਬੀ ਯੂਨੀਵਰਸਿਟੀ ਤੋਂ ਬਿਨ੍ਹਾਂ ਦੂਜੀ ਯੂਨੀਵਰਸਿਟੀ ਤੋਂ ਪਾਸ ਕੋਰਸ ਦੇ ਆਧਾਰ ਤੇ ਐਮ.ਏ. ਵਿਚ ਦਾਖਲਾ ਲੈਣ ਵਾਲੇ ਵਿਦਿਆਰਥੀ ਆਪਣਾ ਅਸਲ ਮਾਈਗ੍ਰੇਸ਼ਨ ਸਰਟੀਫਿਕੇਟ ਸਬੰਧਤ ਸੈਟ ਪ੍ਰੀਖਿਆ ਸ਼ਾਖਾ ਵਿਚ ਜਮ੍ਹਾਂ ਕਰਵਾਉਂਣਗੇ।
  2. ਜਿਹੜੇ ਵਿਦਿਆਰਥੀ ਪੰਜਾਬੀ ਯੂਨੀਵਰਸਿਟੀ ਨਾਲ ਰਜਿਸਟਰਡ ਨਹੀਂ ਹਨ, ਉਹ ਪ੍ਰੀਖਿਆ ਫੀਸ ਨਾਲ ਨਿਰਧਾਰਿਤ ਰਜਿਸਟੇ੍ਰਸ਼ਨ ਫੀਸ ਅਤੇ ਵੈਰੀਫਿਕੇਸ਼ਨ ਫੀਸ ਵੀ ਜ਼ਰੂਰ ਜਮ੍ਹਾਂ ਕਰਵਾਉਣਗੇ।
  3. ਪੰਜਾਬੀ ਯੂਨੀਵਰਸਿਟੀ, ਪਟਿਆਲਾ ਦੇ ਅਧਿਕਾਰ ਖੇਤਰ ਵਿਚ ਸਿਰਫ ਬਰਨਾਲਾ, ਬਠਿੰਡਾ, ਫਰੀਦਕੋਟ, ਮਾਨਸਾ, ਮੋਹਾਲੀ, ਪਟਿਆਲਾ, ਰੋਪੜ, ਸੰਗਰੂਰ, ਫਤਿਹਗੜ੍ਹ ਸਾਹਿਬ, ਮਲੇਰਕੋਟਲਾ ਜ਼ਿਲ੍ਹੇ ਆਉਂਦੇ ਹਨ।
  4. ਐਮ.ਏ. ਪੰਜਾਬੀ, ਡਿਫੈਂਸ ਸਟੱਡੀਜ਼, ਸੰਸਕ੍ਰਿਤ, ਉਰਦੂ ਅਤੇ ਪਰਸ਼ੀਅਨ ਵਿਸ਼ਿਆਂ ਤੋਂ ਇਲਾਵਾ ਪੰਜਾਬੀ ਯੂਨੀਵਰਸਿਟੀ ਦੇ ਅਧਿਕਾਰ ਖੇਤਰ ਤੋਂ ਬਾਹਰ ਦੇ ਵਿਦਿਆਰਥੀ ਐਮ.ਏ. ਪ੍ਰਾਈਵੇਟ ਵਿਚ ਦਾਖਲਾ ਨਹੀਂ ਲੈ ਸਕਦੇ।
  5. ਐਮ.ਏ. ਸਮੈਸਟਰ ਤੀਜਾ ਵਿਚ ਅਪੀਅਰ ਹੋਣ ਲਈ ਸਮੈਸਟਰ ਪਹਿਲੇ ਅਤੇ ਦੂਜੇ ਦੇ ਕੁੱਲ ਪੇਪਰਾਂ ਵਿੱਚੋਂ 50 ਪ੍ਰਤੀਸ਼ਤ ਪੇਪਰ ਪਾਸ ਹੋਣੇ ਜ਼ਰੂਰੀ ਹਨ।
  6. ਜੇਕਰ ਕੋਈ ਵਿਦਿਆਰਥੀ ਫਾਰਮ ਭਰਨ ਤੋਂ ਬਾਅਦ ਐਮ.ਏ. ਦਾ ਵਿਸ਼ਾ ਬਦਲਣਾ ਚਾਹੁੰਦਾ ਹੈ ਤਾਂ ਅਜਿਹੀ ਸਥਿਤੀ ਵਿਚ ਵਿਦਿਆਰਥੀ ਨੂੰ ਦੁਬਾਰਾ ਫਾਰਮ ਅਤੇ ਫੀਸ ਭਰਨੀ ਹੋਵੇਗੀ, ਉਸ ਦੁਆਰਾ ਪਹਿਲਾਂ ਜਮ੍ਹਾਂ ਕਰਵਾਈ ਫੀਸ Non-Adjustable ਅਤੇ Non-Refundable ਹੋਵੇਗੀ।
  7. ਐਮ.ਏ. ਭਾਗ ਪਹਿਲਾ (ਪਹਿਲਾ ਸਮੈਸਟਰ) ਪ੍ਰਾਈਵੇਟ ਦੇ ਵਿਦਿਆਰਥੀ ਪਾਤਰਤਾ ਚੈਕ ਕਰਵਾਉਣ ਲਈ ਸੰਬੰਧਿਤ ਅਸਲ ਦਸਤਾਵੇਜ਼ 15 ਅਕਤੂਬਰ ਤੋਂ ਬਾਅਦ ਜਾਂ ਪ੍ਰੀਖਿਆ ਸ਼ੁਰੂ ਹੋਣ ਤੋਂ ਇੱਕ ਮਹੀਨਾ ਪਹਿਲਾਂ ਤੱਕ ਚੈਕ ਕਰਵਾਉਣ ਲਈ ਖੁਦ ਆ ਸਕਦੇ ਹਨ (ਕੇਵਲ ਕੰਮ-ਕਾਜ ਵਾਲੇ ਦਿੱਨ) ਜਾ ਰਜਿਸਟਰਡ ਡਾਕ/ਕੋਰੀਅਰ ਰਾਹੀਂ ਹੇਠ ਲਿਖੇ ਪਤੇ ਤੇ ਭੇਜ ਸਕਦੇ ਹਨ।
    ਨਿਗਰਾਨ ਐਮ.ਏ. ਭਾਗ ਪਹਿਲਾ
    ਪ੍ਰਬੰਧਕੀ ਬਲਾਕ ਨੰਬਰ: 1
    ਪੰਜਾਬੀ ਯੂਨੀਵਰਸਿਟੀ, ਪਟਿਆਲਾ ।

ਆਨਲਾਈਨ ਰਜਿਸਟ੍ਰੇਸ਼ਨ ਅਤੇ ਪ੍ਰੀਖਿਆ ਫਾਰਮ ਭਰਨ ਦੀ ਵਿਧੀ

  • ਸਟੈਪ 1. ਨਵੀਂ ਰਜਿਸਟ੍ਰੇਸ਼ਨ।
    ਨੋਟ: ਸਫਲ ਰਜਿਸਟ੍ਰੇਸ਼ਨ ਤੋਂ ਬਾਅਦ ਤੁਹਾਨੂੰ ਐਪਲੀਕੇਸ਼ਨ ਫਾਰਮ ਪ੍ਰਿੰਟ 'ਤੇ ਐਪਲੀਕੇਸ਼ਨ ਆਈਡੀ ਅਤੇ ਪਾਸਵਰਡ ਮਿਲੇਗਾ।
  • ਸਟੈਪ 2. ਵਿਦਿਆਰਥੀ ਡੈਸ਼ਬੋਰਡ 'ਤੇ ਲੌਗਇਨ ਕਰੋ ।
    1. ਐਡਿਟ ਕਰੋ (ਜੇਕਰ ਲੋੜ ਹੋਵੇ) ਅਤੇ ਰਜਿਸਟ੍ਰੇਸ਼ਨ ਫਾਰਮ ਨੂੰ ਲਾਕ ਕਰੋ ।
    2. ਭਰੋ, ਐਡਿਟ ਕਰੋ (ਜੇ ਲੋੜ ਹੋਵੇ) ਅਤੇ ਪ੍ਰੀਖਿਆ ਫਾਰਮ ਨੂੰ ਲਾਕ ਕਰੋ ।
  • ਸਟੈਪ 3. ਔਨਲਾਈਨ ਡੈਬਿਟ/ਕ੍ਰੈਡਿਟ ਕਾਰਡ/ਨੈੱਟ ਬੈਂਕਿੰਗ ਆਦਿ ਦੀ ਵਰਤੋਂ ਕਰਕੇ ਭੁਗਤਾਨ ਕਰੋ।
ਮਹੱਤਵਪੂਰਨ: ਪਹਿਲਾਂ ਤੋਂ ਹੀ ਰਜਿਸਟਰਡ ਉਮੀਦਵਾਰ ਸਟੈਪ 1 ਨੂੰ ਛੱਡ ਕੇ ਸਿਰਫ਼ ਸਟੈਪ 2 ਅਤੇ ਸਟੈਪ 3 ਦੀ ਪਾਲਣਾ ਕਰੇਗਾ।

PROCEDURE TO FILL ONLINE REGISTRATION AND EXAMINATION FORM

  • Step 1. New Registration.
    Note: You will get Application Id and Password on Application Form Print after the Successful Registration.
  • Step 2. Login to Student Dashboard
    1. Edit (if required) and Lock the Registration Form
    2. Fill, Edit (if required) and Lock the Examination Form (Papers)
  • Step 3. Make payment using Online Debit/Credit Card/ Net Banking etc.
Important: Already Registered Candidate will leave Step 1 and Follow only Step 2 and Step 3.